ਲੋਕ ਇੰਸਾਫ ਪਾਰਟੀ ਨੇ ਫੂਕਿਆ ਧਰਮਸਰੋਤ ਦਾ ਪੁਤਲਾ

0
1653
Advertisement

ਗੁਰਦਾਸਪੁਰ, (ਰਵੀ ਮੰਨੀ) ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 64 ਕਰੋੜ ਦਾ ਘੁਟਾਲਾ ਕਰਨ ਵਾਲੇ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਗੁਰਦਾਸਪੁਰ ‘ਚ ਅੱਜ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਮੀਤ ਸਿੰਘ ਲੋਕ ਇਨਸਾਫ਼ ਪਾਰਟੀ ਦੀ ਟੀਮ ਨੇ ਪੁਤਲਾ ਫੂਕਿਆ ਗਿਆ ਤੇ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਮੰਗ ਰੱਖੀ ਮੰਤਰੀ ਨੂੰ ਕੈਬਨਿਟ ਵਿਚੋਂ ਬਰਖਾਸਤ ਕਰ ਕੇ ਜਾਂਚ (ਸੀਬੀਆਈ) ਨੂੰ ਦੇ ਕੇ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ,ਜਸਬੀਰ ਸਿੰਘ ਸੁਜਾਨਪੁਰ ਸੀਨੀਅਰ ਮੀਤ ਪ੍ਰਧਾਨ ਮਾਝਾ ਜੋਨ ,ਗੁਰਪਾਲ ਸਿੰਘ ,ਜਗਦੀਸ ਰਾਜ, ਲੰਬੜਦਾਰ ਬੱਬਰੀ ,ਗਗਨਦੀਪ ਸੈਣੀ ਹਰਪੀਤ ਸਿੰਘ ਪਾਰਸਦੀਪ ਐਡਵੋਕੇਟ ਅਰੁਣ ਕੁਮਾਰ ,ਯੋਧਾ ,ਪ੍ਰਵਾਨ ਕੁਮਾਰ ਆਦਿ ਹਾਜ਼ਰ ਸਨ।

Advertisement