ਪੰਜਾਬ ਪੁਲਿਸ ਨੇ ਅੱਜ ਕਰਫਿਊ ਦੁਰਾਨ ਕੋਈ ਟਰੈਵਲ ਸਾਧਨ ਨਾ ਹੋਣ ਕਾਰਨ ਜੱਚਾ ਤੇ ਬੱਚੇ ਨੂੰ ਆਪਣੀ ਗੱਡੀ ਵਿੱਚ ਪੁਹਚਾਇਆ ਓਨਾ ਦੇ ਘਰ

0
758

ਜੰਡਿਆਲਾ ਗੁਰੂ (ਕੰਵਲਜੀਤ ਸਿੰਘ)—ਕੋਰੋਣਾ ਵਾਇਰਸ ਦੇ ਕਰਕੇ ਪੰਜਾਬ ਵਿਚ 30 ਅਪ੍ਰੈਲ ਤਕ ਕਰਫਿਊ ਲਗਾ ਹੋਇਆ ਹੈ। ਪੂਰੇ ਪੰਜਾਬ ਵਿਚ ਵੀ ਆਵਾਜਾਈ ਬੰਦ ਹੈ ਕੋਈ ਆਟੋ ਰਿਕਸ਼ਾ ,ਬੱਸਾਂ ਨਹੀਂ ਚੱਲ ਰਿਹਾ ਜਿਸ ਦੌਰਾਨ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਹੌਸਪੀਟਲ ਵਿਚ ਇਕ ਗਰਭਵਤੀ ਔਰਤ ਜੋਤੀ ਪਤਨੀ ਦਿਲਬਾਗ ਸਿੰਘ ਪਿੰਡ ਨਿੱਜਰਪੁਰਾ ਨੇ ਇਕ ਲੜਕੀ ਨੂੰ ਦਿੱਤਾ ਜਨਮ।

ਕਰਫਿਊ ਵਿਚ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਸ ਸਮੇਂ ਕਰਫਿਊ ਚ ਆਪਣੀ ਡਿਊਟੀ ਤੇ ਤੈਨਾਤ ਪੁਲਿਸ ਕਰਮਚਾਰੀਆਂ ਐੱਸ ਆਈ ਬਲਬੀਰ ਸਿੰਘ,ਕਾਂਸਟੇਬਲ ਤਰਸੇਮ ਸਿੰਘ ਨੇ ਆਪਣੀ ਪਰਸਨਲ ਕਾਰ ਦੇ ਵਿਚ ਔਰਤ ਨੂੰ ਜਲਦ ਤੋਂ ਜਲਦ ਓਸਦੇ ਘਰ ਪੂਹਚਾਇਆ।


।ਪੰਜਾਬ ਪੁਲਿਸ ਸਿਰਫ ਏਥੋਂ ਤੱਕ ਸੀਮਿਤ ਨਹੀਂ ਰਹੀ ਇਸ ਤੋਂ ਬਾਅਦ ।ਜਦੋ ਇਸ ਬਾਰੇ ਏ. ਏਸ. ਆਈ.ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀ ਬਹੁਤ ਖੁਸ਼ਨਸੀਬ ਹਾਂ ਕਿ ਸਾਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਕਿਹਾ ਕਿ ਜਦੋ ਓਹਨਾਂ ਪਤਾ ਲਗਾ ਤੇ ਉਹ ਤੁਰੰਤ ਹਰਕਤ ਚ ਆ ਗਏ ਤੇ ਉਹਨਾਂ ਨੇ ਜਲਦ ਤੋਂ ਜਲਦ ਮਹਿਲਾ ਨੂੰ ਅਸਪਤਾਲ ਤੋਂ ਘਰ ਪਹੁੰਚਾਣ ਦੀ ਜਿੰਮੇਵਾਰੀ ਲਈ।ਓਹਨਾ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਚ ਵੀ ਅਸੀਂ ਹਰ ਪਲ ਲੋਕਾਂ ਦੀ ਮਦਦ ਕਰਨ ਲਯੀ ਤਿਆਰ ਰਹਿੰਦੇ ਹਾਂ।ਜਦੋ ਇਸ ਮੌਕੇ ਤੇ ਨਵਜਾਤ ਬੱਚੀ ਦੀ ਦਾਦੀ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਜੰਡਿਆਲਾ ਗੁਰੂ ਦੇ ਸਾਰੇ ਪੁਲਿਸ ਕਰਮਚਾਰੀਆਂ ਦਾ ਧੰਨਵਾਦ ਕੀਤਾ ਕਿ ਇਸ ਔਖੇ ਮੌਕੇ ਤੇ ਉਹਨਾਂ ਦੀ ਮਦਦ ਕੀਤੀ ਓਹਨਾ ਨੇ ਪੰਜਾਬ ਪੁਲਿਸ ਦੇ ਕੰਮ ਸ਼ਲਾਘਾ ਵੀ ਕੀਤੀ।ਇਸ ਮੌਕੇ ਐਸ ਆਈ ਬਲਬੀਰ ਸਿੰਘ, ਕਾਂਸਟੇਬਲ ਤਰਸੇਮ ਸਿੰਘ ਆਦਿ ਹਾਜਿਰ ਸਨ।