ਗੁਰਦਾਸਪੁਰ , ਰਵੀ ਕੁਮਾਰ: ਵਪਾਰੀ ਵਰਗ ਅਤੇ ਦੁਕਾਨਦਾਰਾਂ ਨੇ ਵੀਕਐਂਡ ਲਾਕਡਾਉਣ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਾਰੀਆਂ ਨੇ ਕਿਹਾ ਕਿ ਲਾਕਡਾਉਣ ਨੂੰ ਖਤਮ ਕੀਤਾ ਜਾਵੇ ਜਾਂ ਫਿਰ ਮੁਕੰਮਲ ਲਾਕਡਾਉਣ ਕੀਤਾ ਜਾਵੇ ਇਸ ਦੌਰਾਨ ਮੌਕੇ ਤੇ ਪਹੁੰਚੇ ਡੀਐਸਪੀ ਗੁਰਦਾਸਪੁਰ ਨਾਲ ਵੀ ਉਲਝੇ ਵਪਾਰੀ ਵਰਗ ਅਤੇ ਦੁਕਾਨਦਾਰ ਨੂੰ ਪ੍ਰਸਾਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਦੁਕਾਨਦਾਰਾਂ ਅਤੇ ਵਪਾਰੀ ਵਰਗ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀਕਐਂਡ ਲਾਕਡਾਉਣ ਸ਼ੁਰੂ ਕੀਤਾ ਗਿਆ ਇਸ ਨਾਲ ਸਿਰਫ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ ਵਪਾਰੀਵਰਗ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ ਤੇ ਬਾਕੀ ਸ਼ਰਾਬ ਦੇ ਠੇਕੇ ਖੁਲ੍ਹੇ ਹਨ ਹੋਟਲ ਖੁਲ੍ਹੇ ਹਨ ਕਰਿਆਨੇ ਦੀਆਂ ਦੁਕਾਨਾਂ ਖੁਲੀਆਂ ਹਨ ਖਾਣ ਪੀਣ ਦੀਆਂ ਸਾਰੀਆਂ ਵਸਤੂਆਂ ਖੁਲੀਆਂ ਹਨ ਫਿਰ ਵਪਾਰੀਵਰਗ ਦੀਆਂ ਦੁਨਾਕਾ ਕਿਉਂ ਬੰਦ ਕੀਤੀਆਂ ਗਈਆਂ ਹਨ ਇਸ ਲਈ ਉਹਨਾਂ ਦੀ ਮੰਗ ਹੈ ਕਿ ਲਾਕਡਾਉਣ ਖਤਮ ਕੀਤਾ ਜਾਵੇ ਜਾਂ ਫਿਰ ਉਹਨਾਂ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਮੌਕੇ ਪ੍ਰਦਰਸ਼ਨਕਾਰੀ ਮੌਕੇ ਤੇ ਪਹੁੰਚੇ ਡੀ ਐਸ ਪੀ ਉਲਝਦੇ ਹੋਏ ਨਜ਼ਰ ਆਏ।
Advertisement
Advertisement