ਪਸ਼ੂ ਡਿਸਪੈਂਸਰੀਆਂ ਦੀ ਮੁਰੰਮਤ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਵੰਡੇ ਚੈਕ

0
940

ਗੁਰਦਾਸਪੁਰ, ਦੀਨਾਨਗਰ: ਵਿਧਾਨ ਸਭਾ ਹਲਕੇ ਦੀਨਾਨਗਰ ਦੇ ਅੰਦਰ ਵੱਖ-ਵੱਖ ਪਸ਼ੂ ਡਿਸਪੈਂਸਰੀਆਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ 22.9 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਵੱਖ-ਵੱਖ ਪਿੰਡਾਂ ਸੁਲਤਾਨੀ ਨੂੰ 2.89 ਲੱਖ, ਗਾਹਲੜ੍ਹੀ ਨੂੰ 6.05 ਲੱਖ, ਅੱਬਲਖੈਰ ਨੂੰ 5.10 ਲੱਖ, ਦੋਦਵਾਂ ਨੂੰ 3.45 ਲੱਖ ਅਤੇ ਪਿੰਡ ਰਾਮਨਗਰ ਨੂੰ 4.60 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਅੰਦਰ ਜਿੰਨੇ ਵਿਕਾਸ ਕਾਰਜ ਕੈਪਟਨ ਸਰਕਾਰ ਦੇ ਇਸ ਤਿੰਨ ਸਾਲਾਂ ਕਾਰਜਕਾਲ ਦੌਰਾਨ ਹੀ ਕਰਵਾ ਦਿੱਤੇ ਗਏ ਹਨ, ਉਨੇ ਕੰਮ ਤਾਂ ਅਕਾਲੀ-ਭਾਜਪਾ ਗਠਜੋੜ ਆਪਣੇ ਦੱਸ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਨਹੀਂ ਕਰਵਾਏ । ਇਸ ਮੌਕੇ ਮੀਡੀਆ ਸਹਾਇਕ ਦੀਪਕ ਭੱਲਾ, ਪੀਏ ਪ੍ਰੀਤਮ ਚੰਦ, ਸਰਪੰਚ ਡੈਨੀਅਲ ਗਿੱਲ ਅੱਬਲਖੈਰ, ਸਰਪੰਚ ਕਿਰਨ ਬਾਲਾ ਗਾਹਲੜੀ, ਸਰਪੰਚ ਬਲਦੇਵ ਰਾਜ ਸੁਲਤਾਨੀ, ਸਰਪੰਚ ਗਿਆਨ ਚੰਦ ਦੋਦਵਾਂ ਆਦਿ ਹਾਜ਼ਰ ਸਨ।